Ageing, Disability & Home Care

  • High contrast version
  • Increase the text size
  • Decrease the text size
  • Print this page

Punjabi

ਪੰਜਾਬੀ

Ageing, Disability and Home Care ਕੀ ਹੁੰਦੀ ਹੈ?

Ageing, Disability and Home Care (ADHC) ਨੀਊ ਸਾਊਥ ਵੇਲਜ਼ (NSW) ਦੀ ਸਰਕਾਰ ਦਾ ਉਹ ਮਹਿਕਮਾ ਹੈ ਜਿਹੜਾ ਇਨ੍ਹਾਂ ਦੀ ਸਹਾਇਤਾ ਕਰਦਾ ਹੈ:

  • ਬਿਰਧ ਲੋਕ
  • ਜਿਨ੍ਹਾਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਅਯੋਗਤਾ ਹੋਵੇ 
  • ਉਨ੍ਹਾਂ ਦੇ ਪਰਿਵਾਰਾਂ ਨੂੰ ਜਿਹੜੇ ਉਨ੍ਹਾਂ ਦੀ ਦੇਖ ਭਾਲ ਕਰਦੇ ਹੋਣ।

ਅਯੋਗਤਾ ਕੀ ਹੁੰਦੀ ਹੈ?

ਉਨ੍ਹਾਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਅਯੋਗਤਾ ਹੋ ਸਕਦੀ ਹੈ ਜਿਨ੍ਹਾਂ ਨੂੰ ਹਰ ਰੋਜ਼ ਕਰਨ ਵਾਲੇ ਆਮ ਕੰਮ ਕਾਰ ਮੁਸ਼ਕਲ ਲਗਦੇ ਹੋਣ। ਮਿਸਾਲ ਵਜੋਂ, ਸਿਖਲਾਈ ਕਰਨੀ, ਸੋਚ ਵਿਚਾਰ ਕਰਨੀ, ਦੇਖਣਾ, ਸੁਣਨਾ, ਬੋਲਣਾ ਜਾਂ ਆਸੇ ਪਾਸੇ ਤੁਰਨਾ ਫਿਰਨਾ।

ਕਿੱਸ ਕਿੱਸਮ ਦੀ ਸਹਾਇਤਾ ਮਿਲ ਸਕਦੀ ਹੈ?

ਅਯੌਗ ਲੋਕਾਂ ਲਈ ਕਈ ਤਰ੍ਹਾਂ ਦੀ ਸਹਾਇਤਾ ਉਪਲਬਧ ਹੈ ਜੋ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਉਨ੍ਹਾਂ ਨੂੰ ਸਹਾਰਾ ਦੇ ਸਕਦੀ ਹੈ। ਸਹਾਰਾ ਦੇਣ ਵਾਲੀਆਂ ਕਈ ਮਿਸਾਲਾਂ ਹਨ:

  • ਜਾਣਕਾਰੀ ਅਤੇ ਸਲਾਹ ਲੈਣੀ ਕਿ ਕਿਹੜੀਆਂ ਸੇਵਾਵਾਂ ਤੁਹਾਡੇ ਲਈ ਠੀਕ ਹਨ
  • ਵਿਚਾਰ ਕਰਨੀ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਅਤੇ ਤੁਹਾਡੀ ਜ਼ਿੰਦਗੀ ਦੀਆਂ ਲੋੜਾਂ ਲਈ ਯੋਜਨਾ ਬਣਾਉਣੀ
  • ਤੁਹਾਡੇ ਆਪਣੇ ਘਰ ਵਿੱਚ ਇਕੱਲਿਆਂ ਜਾਂ ਹੋਰਨਾ ਨਾਲ ਅਜ਼ਾਦ ਜੀਵਨ ਜੀਉਣਾ
  • ਤੁਹਾਡੇ ਬੱਚੇ ਦੀ ਅਯੋਗਤਾ ਨੂੰ ਸਮਝਣਾ ਅਤੇ ਵੇਖਣਾ ਕਿ ਕਿਹੋ ਜਿਹੀ ਸਹਾਇਤਾ ਮਿਲ ਸਕਦੀ ਹੈ
  • ਕੰਮ ਕਾਜ ਕਰਨ ਅਤੇ ਸਮਾਜਕ ਕਾਰਜਾਂ ਲਈ ਨਵੇਂ ਹੁਨਰ ਸਿਖਣੇ
  • ਆਪਣੀ ਸਮਾਜਕ ਜਥੇਬੰਦੀ ਦਾ ਹਿੱਸਾ ਬਣਨਾ
  • ਹਰ ਰੋਜ਼ ਦੀ ਜ਼ਿੰਦਗੀ ਜੀਉਣ ਲਈ ਲੋੜੀਂਦੇ ਕਾਰਜ ਜਿਵੇਂ ਖਾਣਾ ਪੀਣਾ, ਤੁਰਨਾ ਫਿਰਨਾ ਅਤੇ ਬੋਲਣਾ ਸੁਖਾਲਾ ਕਰਨਾ
  • ਉਹ ਸਹੂਲਤਾਂ ਜਾਂ ਸਾਜ਼-ਸਮਾਨ ਲੈਣਾ ਜੋ ਤੁਹਾਡੀ ਮਦਦ ਕਰੇ
  • ਥੋੜੇ ਸਮੇਂ ਲਈ ਛੁਟੀ ਜਾਂ ਅਰਾਮ ਕਰਨਾ ਜਦੋਂ ਤੁਹਾਡਾ ਪਰਿਵਾਰ ਜਾਂ ਸੰਭਾਲਕ ਆਪ ਅਰਾਮ ਕਰਦਾ ਹੋਵੇ।

ਤੁਹਾਡੀ ਸਹਾਇਤਾ ਕੌਣ ਕਰਦਾ ਹੈ?

ਜ਼ਿਆਦਾਤਰ ਸਹਾਇਤਾ ਤੁਹਾਡੇ ਸਥਾਨਕ ਸਮਾਜਕ ਸੰਗਠਨਾ ਵਲੋਂ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਮਾਇਕ ਸਹਾਇਤਾ ADHC ਵਲੋਂ ਦਿੱਤੀ ਜਾਂਦੀ ਹੈ। ਕੁੱਝ ਤਰ੍ਹਾਂ ਦੀ ਸਹਾਇਤਾ ਉਨ੍ਹਾਂ ਲੋਕਾਂ ਵਲੋਂ ਵੀ ਦਿੱਤੀ ਜਾਂਦੀ ਹੈ ਜਿਹੜੇ ADHC ਲਈ ਕੰਮ ਕਰਦੇ ਹਨ।

ADHC ਅਯੋਗ ਲੋਕਾਂ ਦੀ ਮਦਦ ਕਰਨ ਲਈ ਕੰਮ ਕਰਦੀ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਕੋਲ ਜ਼ਿਆਦਾ ਚੋਣਾਂ ਹੁੰਦੀਆਂ ਹਨ ਜਿਸ ਦੀ ਚੋਣ ਉਹ ਆਪਣੀਆਂ ਲੋੜਾਂ ਅਨੁਸਾਰ ਕਰ ਸਕਦੇ ਹਨ।

ਮੈਂਨੂੰ ਹੋਰ ਜਾਣਕਾਰੀ ਕਿਥੋਂ ਮਿਲ ਸਕਦੀ ਹੈ?

ਤੁਹਾਡੀ ਆਪਣੀ ਜਾਂ ਤੁਹਾਡੇ ਪਰਿਵਾਰ ਦੀ ਵਧੇਰੇ ਮਦਦ ਲਈ, ਆਪਣੇ ਲੋਕਲ ਏਰੀਆ ਦੇ ਇਨਫਰਮੇਸ਼ਨ, ਰੀਫਰਲ ਅਤੇ ਇਨਟੇਕ ਟੀਮ (Information, Referral and Intake team ) ਨੂੰ ਫੋਨ ਕਰੋ।

ਜੇ ਤੁਸੀਂ ਬੋਲੇ ਹੋ, ਜਾਂ ਤੁਹਾਨੂੰ ਸੁਣਨ ਜਾਂ ਬੋਲਣ ਵਿੱਚ ਕੁੱਝ ਤਕਲੀਫ ਹੈ, ਆਪਣੀ ਲੋਕਲ ਸਰਵਿੱਸ ਦਾ ਫੋਨ ਨੰਬਰ ਚੁਣੋ ਅਤੇ ਸਾਡੇ ਨਾਲ National Relay Service ਦੁਆਰਾ ਸੰਪਰਕ ਕਰਨ ਲਈ:

  • TTY ਦੀ ਵਰਤੋਂ ਕਰਨ ਵਾਲੇ 133 677 ਤੇ ਫੋਨ ਕਰਕੇ ਆਪਣੀ ਚੁਣੀ ਹੋਈ ਸਰਵਿੱਸ ਦੇ ਨੰਬਰ ਦੀ ਮੰਗ ਕਰਨ।
  • Speak and Listen ਦੀ ਮੰਗ ਕਰਨ ਵਾਲੇ 1300 555 727 ਤੇ ਫੋਨ ਕਰਕੇ ਆਪਣੀ ਚੁਣੀ ਹੋਈ ਸਰਵਿੱਸ ਦੇ ਨੰਬਰ ਦੀ ਮੰਗ ਕਰਨ।

ਜੇ ਤੁਹਾਨੂੰ ਆਪਣੀ ਭਾਸ਼ਾ ਵਿੱਚ ਸਹਾਇਤਾ ਦੀ ਲੋੜ ਹੋਵੇ ਤਾਂ ਕਿਰਪਾ ਕਰਕੇ ਟਰਾਂਸਲੇਟਿੰਗ ਐਂਡ ਇੰਟਰਪਰੈਟਿੰਗ ਸਰਵਿੱਸ (TIS) ਨੂੰ ਇਸ ਨੰਬਰ ਤੇ ਫੋਨ ਕਰੋ 131 450 ।

Display this in English

share on facebook share on tweet share on yammershare by email
Back to: top | ADHC home page